ਹੁਕਮਨਾਮਾ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ
Hukamnama Sri Darbar Sahib Amritsar(Golden Temple)
,
ਰਾਮਕਲੀ ਮਹਲਾ ੫ ॥ ਕੋਟਿ ਜਾਪ ਤਾਪ ਬਿਸ੍ਾਮ ॥ ਰਿਧਿ ਬੁਧਿ ਸਿਧਿ ਸੁਰ ਗਿਆਨ ॥ ਅਨਿਕ ਰੂਪ ਰੰਗ ਭੋਗ ਰਸੈ ॥ ਗੁਰਮੁਖਿ ਨਾਮੁ ਨਿਮਖ ਰਿਦੈ ਵਸੈ ॥੧॥ ਹਰਿ ਕੇ ਨਾਮ ਕੀ ਵਡਿਆਈ ॥ ਕੀਮਤਿ ਕਹਣੁ ਨ ਜਾਈ ॥੧॥ ਰਹਾਉ ॥ ਸੂਰਬੀਰ ਧੀਰਜ ਮਤਿ ਪੂਰਾ ॥ ਸਹਜ ਸਮਾਧਿ ਧੁਨਿ ਗਹਿਰ ਗੰਭੀਰਾ ॥ ਸਦਾ ਮੁਕਤੁ ਤਾ ਕੇ ਪੂਰੇ ਕਾਮ ॥ ਜਾ ਕੈ ਰਿਦੈ ਵਸੈ ਹਰਿ ਨਾਮ ॥੨॥ ਸਗਲ ਸੂਖ ਆਨµਦ ਅਰੋਗ ॥ ਸਮਦਰਸੀ ਪੂਰਨ ਨਿਰਜੋਗ ॥ ਆਇ ਨ ਜਾਇ ਡੋਲੈ ਕਤ ਨਾਹੀ ॥ ਜਾ ਕੈ ਨਾਮੁ ਬਸੈ ਮਨ ਮਾਹੀ ॥੩॥ ਦੀਨ ਦਇਆਲ ਗੁੋਪਾਲ ਗੋਵਿੰਦ ॥ ਗੁਰਮੁਖਿ ਜਪੀਐੈ ਉਤਰੈ ਚਿੰਦ ॥ ਨਾਨਕ ਕਉ ਗੁਰਿ ਦੀਆ ਨਾਮੁ ॥ ਸੰਤਨ ਕੀ ਟਹਲ ਸੰਤ ਕਾ ਕਾਮੁ ॥੪॥੧੫॥੨੬॥
RAAMKALEE, FIFTH MEHL: Millions of meditations and austerities rest in him, along with wealth, wisdom, miraculous spiritual powers and angelic spiritual insight. He enjoys the various shows and forms, pleasures and delicacies; the Naam, the Name of the Lord, dwells within the heart of the Gurmukh. || 1 || Such is the glorious greatness of the Name of the Lord. Its value cannot be described. || 1 || Pause || He alone is brave, patient and perfectly wise; he is intuitively in Samaadhi, profound and unfathomable. He is liberated forever and all his affairs are perfectly resolved; the Lords Name abides within his heart. || 2 || He is totally peaceful, blissful and healthy; he looks upon all impartially, and is perfectly detached. He does not come and go, and he never wavers; the Naam abides in his mind. || 3 || God is Merciful to the meek; He is the Lord of the World, the Lord of the Universe. The Gurmukh meditates on Him, and his worries are gone. The Guru has blessed Nanak with the Naam; he serves the Saints, and works for the Saints. || 4 || 15 || 26 ||